Address: Gurpreet Singh Bhatia, Focal Point Post Office, Mehta Road, Amritsar |
ਮਿਤੀ 29 ਸਿਤੰਬਰ ਦਿਨ ਸ਼ੁੱਕਰਵਾਰ ਨੂੰ ਅਸੀ ਰਿਸ਼ੀਕੇਸ਼ ਤੋਂ ਅੰਮ੍ਰਿਤਸਰ ਲਈ Punjab Roadways ਦੀ ਸਵੇਰੇ 5 ਵਜੇ ਦੀ ਬੱਸ number PB02-EG- 5273 ਰਾਹੀਂ ਰਵਾਨਾ ਹੋਏ ਸੀ .
ਅਸੀਂ 15 ਜਾਣੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇਸ ਬੱਸ ਰਾਹੀਂ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਸੀ. ਸਾਡੀ ਕੁਲ ਰਕਮ 665× 15 = 9975 ਸੀ.
ਇਸ ਸ਼ਿਕਾਇਤ ਦੇ ਰਾਹੀਂ ਅਸੀਂ ਏਹ ਦੱਸਣਾ ਚਾਹੁੰਦੇ ਹਾਂ ਕਿ ਇਸ ਬੱਸ ਦੇ ਡਰਾਈਵਰ ਦਾ ਸਵਾਰੀਆਂ ਪ੍ਰਤਿ ਰਵੱਈਆ ਬਹੁਤ ਮਾੜਾ ਸੀ .
ਸਾਡੇ ਵਿਚੋਂ ਇਕ 70 ਕੁ ਸਾਲ ਦੇ ਬਜ਼ੁਰਗ ਵਿਅਕਤੀ ਅਤੇ ਹੋਰ ਵੀ ਕਈ ਸਵਾਰੀਆਂ ਨੂੰ ਇਸ ਡਰਾਇਵਰ ਦੇ ਅੜੀਅਲ ਤੇ ਝਗੜਾਲੂ ਸੁਬਾਹ ਕਰਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਨੂੰ ਕਿਸੇ ਵੀ ਮੇਨ ਸ਼ਹਿਰ ਦੇ ਬੱਸ ਅੱਡੇ ( ਜਿਵੇਂ ਕਿ ਲੁਧਿਆਣਾ, ਜਲੰਧਰ, ਖੰਨਾ, ਸਰਹਿੰਦ ਆਦਿ ) ਵਿੱਚ ਨਹੀਂ ਲਿਜਾਇਆ ਗਿਆ, ਜਿਸ ਕਾਰਨ ladies ਅਤੇ gents ਸਵਾਰੀਆਂ ਨੂੰ washroom ਜਾਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ।
ਬਜ਼ੁਰਗ ਵਿਅਕਤੀ ਵੱਲੋਂ washroom ਜਾਣ ਲਈ ਬਹੁਤ ਤਰਲੇ ਮਿੰਨਤਾਂ ਕੀਤੀਆਂ ਗਈਆਂ, ਕੰਡਕਟਰ ਵੱਲੋਂ ਵੀ ਡਰਾਇਵਰ ਨੂੰ ਬੇਨਤੀ ਕੀਤੀ ਗਈ, ਪਰ ਅੜੀਅਲ ਡਰਾਇਵਰ ਕੰਨਾਂ ਉਪਰ head phone ਲੱਗਾ ਕੇ phone ਉਪਰ ਗੱਲਾਂ ਕਰਨ ਵਿੱਚ ਮਸ਼ਰੂਫ ਰਿਹਾ . ਤੇ ਨਾਲ ਨਾਲ-ਨਾਲ ਸਵਾਰੀਆਂ ਨੂੰ ਕਹਿ ਰਿਹਾ ਸੀ ਮੈ ਬੱਸ ਨਹੀਂ ਰੋਕਣੀ ਇਥੇ ਮੇਰੀ ਮਰਜੀ ਚੱਲਣੀ ਹੈ.
ਬਜ਼ੁਰਗ 70 ਸਾਲ ਦੇ ਲਗਭਗ ਵਿਅਕਤੀ ਤੇ ਬਾਕੀ ਸਵਾਰੀਆਂ ਨੂੰ ਸਰਹਿੰਦ ਤੋਂ ਲੈ ਕੇ ਫਗਵਾੜਾ ਤੱਕ washroom ਜਾਣ ਲਈ ਵਾਰ ਮਿੰਨਤਾਂ ਕਰਵਾਈਆ ਗਈਆ .
ਸਫਰ ਦੇ ਦੋਰਾਨ ਡਰਾਇਵਰ ਵਲੋਂ ਮੋਬਾਈਲ ਦੀ ਵਰਤੋਂ ਵੀ ਬਹੁਤ ਜ਼ਿਆਦਾ ਕੀਤੀ ਗਈ,
ਸਾਡੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਏਹੋ ਜਿਹੇ ਡਰਾਇਵਰ ( ਜਿਸ ਨੂੰ ਸੀਨੀਅਰ citizens ਦੀ ਇੱਜਤ) ਵੀ ਨਹੀਂ ਕਰਨੀ ਆਉਂਦੀ, ਇਸ ਉਪਰ ਸਖਤ ਕਾਰਵਾਈ ਕੀਤੀ ਜਾਵੇ.
ਇਸ complaint ਦੀ ਇਕ ਕਾਪੀ ਮਾਨਯੋਗ ਟਰਾਂਸਪੋਰਟ minister ਸਾਹਿਬ ਨੂੰ ਵੀ send ਕੀਤੀ ਗਈ ਹੈ.
Was this information helpful? |
Post your Comment