Address: Bathinda, Punjab |
Punjab state power corporation [pspcl] — very poor service
1 review
Gu gurwindersidhu on aug 23, 2017
Mark as resolved
*ਵਿਸ਼ਾ :- ਬਿਜਲੀ ਬੋਰਡ ਦੇ ਮੁਲਾਜਮਾ ਅਤੇ ਠੇਕੇਦਾਰ ਦੀ ਮਿਲੀ ਭੁਗਤ ਕਾਰਨ ਪਿਛਲੇ ਤਿੰਨ ਮਹਿਨਿਆ ਤੋ ਟਰਾਸਫਾਰਮ ਨਾ ਰੱਖੇ ਜਾਣ ਸਬੰਧੀ ।*
ਉਪਰੋਕਤ ਵਿਸੇ ਦੇ ਸਬੰਧ ਵਿੱਚ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾ ਕਿ ਅਸੀ ਪਿਛਲੇ ਤਿੰਨ ਮਹਿਨਿਆ ਤੋ ਬਿਜਲੀ ਬੋਰਡ ਦੇ ਦਫਤਰਾ ਦੇ ਚੱਕਰ ਕੱਢ ਰਹੇ ਹਾ ਹੁਣ ਤੱਕ ਸਾਡੀ ਮੁਸਕਿਲ ਦਾ ਕੋਈ ਹੱਲ ਨਹੀ ਹੋਇਆ ਅਸੀ ਕਈ ਵਾਰ ਇਸ ਦੇ ਸਬੰਧ ਵਿੱਚ ਐਸ.ਡੀ.ਓ. ਅਤੇ ਐਕਸੀਅਨ ਸਾਹਿਬ ਮਿਲ ਚੁਕੇ ਹਾ ਪਰ ਕੋਈ ਹੱਲ ਨਹੀ ਹੋਇਆ ਇਸ ਤੋ ਬਾਅਦ ਅਸੀ ਚੀਫ ਇੰਜ: ਸਾਹਿਬ ਨੂੰ ਵੀ ਦੋ ਵਾਰ ਮਿਲ ਚੁਕੇ ਹਾ ਓਹਨੇ ਸਾਡੀ ਅਰਜੀ ਤਸਦੀਕ ਕਰਕੇ ਐਕਸੀਅਨ ਸਾਹਿਬ ਨੂੰ ਦੋ ਦਿਨ ਵਿੱਚ ਟਰਾਸਫਾਰਮ ਰੱਖਣ ਲਈ ਕਿਹਾ ਸੀ ਪਰ ਐਕਸੀਅਨ ਸਾਹਿਬ ਅਤੇ ਐਸ.ਡੀ.ਓ. ਸਾਹਿਬ ਨੇ ਓਹਨਾ ਦੀ ਗੱਲ ਤੇ ਕੋਈ ਅਮਲ ਨਹੀ ਕੀਤਾ ਜਦੋ ਵੀ ਅਸੀ ਐਕਸੀਅਨ ਸਾਹਿਬ ਅਤੇ ਐਸ.ਡੀ.ਓ. ਸਾਹਿਬ ਤੋ ਟਰਾਸਫਾਰਮ ਰੱਖਣ ਬਾਰੇ ਪੁੱਛਦੇ ਹਾ ਤਾ ਹਰ ਵਾਰ ਸਾਨੂੰ ਦੋ ਦਿਨ ਦਾ ਬਹਾਨਾ ਬਣਾ ਦਿੰਦੇ ਹਨ ਹੁਣ ਅਸੀ ਆਪ ਜੀ ਨੂੰ ਬੜੀ ਆਸ ਨਾਲ ਬੇਨਤੀ ਕਰਦੇ ਹਾ ਕਿ ਸਾਡੀ ਇਸ ਮੁਸਕਿਲ ਦਾ ਹੱਲ ਜਲਦੀ ਤੋ ਜਲਦੀ ਕੀਤਾ ਜਾਵੇ ਅਸੀ ਆਪ ਜੀ ਦੇ ਬਾਹੁਤ ਧੰਨਵਾਦੀ ਹੋਵਾਗੇ । * (ਟਰਾਸਫਾਰਮ ਰੱਖੇ ਜਾਣ ਵਾਲਾ ਸਥਾਨ — ਮਹਿਣੇ ਵਾਲਾ ਰਸਤਾ ਪੱਤੀ ਭੁਲੇਰੀਆ ਪਿੰਡ ਗੋਬਿੰਦਪੁਰਾ ਜਿਲਾ ਬਠਿੰਡਾ)
ਨਾਲ ਨੱਥੀ :- 1. ਮਿਤੀ 19/5/2017 ਐਸ.ਡੀ.ਓ. ਸਾਹਿਬ ਨੂੰ ਦਿੱਤੀ ਅਰਜੀ (ਮੀਟਰ ਖਾਤਾ ਨੰਬਰ)
2. 45 ਦਿਨ ਪਹਿਲਾ ਖੜੇ ਕੀਤੇ ਗਏ ਪੋਲ (ਖੰਬੇ) ਦੀ ਫੋਟੋ ।
3. ਮਿਤੀ 4/8/2017 ਨੂੰ ਚੀਫ ਇੰਜ: ਸਾਹਿਬ ਵੱਲੋ ਤਸਦੀਕ ਕੀਤੀ ਅਰਜੀ ।
4. ਮਿਤੀ 11/8/2017 ਚੀਫ ਇੰਜ: ਸਾਹਿਬ ਨੂੰ ਦੁਬਾਰਾ ਦਿੱਤੀ ਅਰਜੀ ।*
ਆਪ ਜੀ ਦੇ ਵਿਸਵਾਸ ਪਾਤਰ ਸਮੂਹ ਵਾਸੀ ਮਹਿਣੇ ਵਾਲਾ ਰਸਤਾ ਪੱਤੀ ਭੁਲੇਰੀਆ ਪਿੰਡ ਗੋਬਿੰਦਪੁਰਾ । ਮੋ: ਨੰਬਰ[protected]
Was this information helpful? |
Post your Comment